ਸ਼ਾਂਤੀ ਪੂਰਬਕ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Peaceably_ਸ਼ਾਂਤੀ ਪੂਰਬਕ: ਮਿਆਦ ਐਕਟ ਵਿਚ ਵਰਤੇ ਗਏ ਸ਼ਬਦ ‘ਸ਼ਾਂਤੀਪੂਰਬਕ’ ਨੂੰ ਉਸ ਐਕਟ ਵਿਚ ਪਰਿਭਾਸ਼ਤ ਨਹੀਂ ਕੀਤਾ ਗਿਆ। ਲੇਕਿਨ ਅਦਾਲਤੀ ਫ਼ੈਸਲਿਆਂ ਦੇ ਆਧਾਰ ਤੇ ਇਸ ਦੇ ਅਰਥ ਸਮਝੇ ਜਾ ਸਕਦੇ ਹਨ ਅਤੇ ਉਸ ਅਨੁਸਾਰ ਕਿਸੇ ਸੁਖ-ਅਧਿਕਾਰ ਦੇ ਪ੍ਰਸੰਗ ਵਿਚ ਸ਼ਾਂਤੀ ਪੂਰਬਕ ਦਾ ਮਤਲਬ ਹੈ ਕਿ ਨ ਤਾਂ ਗ਼ਾਲਬ ਮਾਲਕ ਨੂੰ ਉਸ ਸੁਖ-ਅਧਿਕਾਰ ਦੀ ਵਰਤੋਂ ਲਈ  ਨ ਤਾਂ ਖ਼ੁਦ ਕਿਸੇ ਸਮੇਂ ਹਿੰਸਾ ਦੀ ਵਰਤੋਂ ਕਰਨ ਦੀ ਲੋੜ ਪਈ ਹੈ ਅਤੇ ਨ ਅਨੁਸੇਵੀ ਮਾਲਕ ਨੇ ਤਾਕਤ ਦੀ ਵਰਤੋਂ ਕਰਕੇ ਗ਼ਾਲਬ ਮਾਲਕ ਨੂੰ ਉਸ ਸੁਖਅਧਿਕਾਰ ਨੂੰ ਮਾਣਨ ਤੋਂ ਰੋਕਿਆ ਹੈ। ਇਸ ਤਰ੍ਹਾਂ ਜਦੋਂ ਗ਼ਾਲਬ ਮਾਲਕ ਕਿਸੇ ਅਧਿਕਾਰ ਦਾ ਉਪਭੋਗ ਬਾਰ੍ਹਾਂ ਸਾਲ ਦੀ ਮੁੱਦਤ ਲਈ  ਕਰ ਲੈਂਦਾ ਹੈ ਤਾਂ ਉਹ ਉਸ ਸੁਖ-ਅਧਿਕਾਰ ਦਾ ਹੱਕ ਦੇਰੀਨਾ ਵਰਤੋਂ ਦੇ ਅਧਿਕਾਰ ਦੇ ਆਧਾਰ ਤੇ ਪ੍ਰਾਪਤ ਕਰ ਲੈਂਦਾ ਹੈ। ਜੇ ਇਕ ਪੜੋਸੀ ਦੂਜੇ ਪੜੋਸੀ ਦੇ ਘਰ ਦੇ ਅਗੋਂ ਦੀ ਬਾਰ੍ਹਾਂ ਸਾਲ ਦੀ ਮੁੱਦਤ ਤਕ ਲਈ ਲੰਘਦਾ ਰਹਿੰਦਾਹੈ ਅਤੇ ਜਿਸ ਪੜੋਸੀ ਦੀ ਸੰਪਤੀ ਨੂੰ ਉਹ ਲਾਂਘੇ ਵਜੋਂ ਵਰਤਦਾ ਹੈ ਨ ਤਾਂ ਉਸ ਨੇ ਆਪਣੇ ਪੜੋਸੀ ਨੂੰ ਰੋਕਣ ਲਈ ਤਾਕਤ ਦੀ ਵਰਤੋਂ ਕੀਤੀ ਹੈ ਅਤੇ ਨ ਉਸ ਲੰਘਣ ਵਾਲੇ ਪੜੋਸੀ ਨੇ ਉਸ ਲਾਂਘੇ ਦੀ ਵਰਤੋਂ ਲਈ ਸੀਨਾਜ਼ੋਰੀ ਦਿਖਾਈ ਹੈ ਤਾਂ  ਕਿਹਾ ਜਾ ਸਕਦਾ ਹੈ ਕਿ ਗ਼ਾਲਬ ਮਾਲਕ ਨੇ ਰਸਤੇ ਦਾ ਸੁਖ-ਅਧਿਕਾਰ ਹਾਸਲ ਕਰ ਲਿਆ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 694, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.